साहित्य चक्र

10 May 2019

ਸ਼ਖਸ ਏ ਖਾਸ




ਸ਼ਖਸ ਏ ਖਾਸ - ਜੋ ਕਦੇ ਖੁਜ ਨਜ਼ਰ ਨਾ ਆਇਆ
ਓਸ ਨੇ ਸਾਰੀ ਦੁਨੀਆਂ ਨੂੰ ਵਹਿਮਾਂ 'ਚ ਫਸਾਇਆ
ਓਸ ਧਰਮ ਬਣਾ ਕੇ ਵੈਰ ਦੁਨੀਆਂ 'ਚ ਏ ਪਾਇਆ
ਓਸ ਹੀ, ਅਰਮਾਨ - ਇਨਸਾਨਾਂ 'ਚ ਵੈਰ ਪਾਇਆ

ਲੱਖਾਂ ਵਾਰ ਐ ਸ਼ਰੇਆਮ ਕਤਲੇਆਮ ਕਰਵਾਇਆ
ਖੁਦ ਨੂੰ ਪਾਕ ਸਾਫ ਦੱਸੇ ਇਨਸਾਨ ਮੂਰਖਾ ਤੇ ਹੱਸੇ
ਕਿਸੇ ਖੋਲ ਲਏ ! ਆਸ਼ਰਮ ਤੇ ਕਿਸੇ ਖੋਲੇ ਮਦਰੱਸੇ
ਕਈਆਂ ਪੱਥਰ ਪੂਜ ਲਏ ਨੇ ਤੇ ਕਈ ਮਾਰਨ ਨੱਠੇ

ਰੱਬੀ ਨਫ਼ਰਤ ਐਸੀ - ਹੋਣ ਇਨਸਾਨ ਨਾ ਇਕੱਠੇ
ਹੁਣ ਏ ਅਕਸਰ ਕਦੇ ਮੰਦਿਰ ਕਦੇ ਮਸਜਿਦ ਢੱਠੇ
ਗਾਂ ਦੀ ਪੂਜਾ ਏ ਹੋਵੇ ਤੇ ਮਾਰੋਂ ਬਲਦ ਡਰਦਾ ਨੱਠੇ
ਓਸ ਦੁਆਰੇ ਇੱਜ਼ਤਾਂ ਲੁੱਟੀਆਂ, ਉਹ ਨਾ ਆਇਆ

ਓਸ ਰੱਬ, ਬੁਰੇ ਦਾ ਇਲਜ਼ਾਮ ਸ਼ੈਤਾਨ ਤੇ ਲਾਇਆ 
ਜੇ ਓਸ ਜਗ ਬਣਾਇਆ - ਸ਼ੈਤਾਨ ਕਿਥੋਂ ਆਇਆ
ਜਾਂ ਫਿਰ ਓਸ ਨੇ ਅਸਲ ਭੇਤ ਹੈ ਕੋਈ ਲੁਕਾਇਆ
ਹੁਣ ਸੱਚ ਪੜ ਕੇ ਸੱਜਣਾਂ ਸਾਹ ਲੈ ਨਾ ਔਖੇ ਔਖੇ

ਜੇ ਤੂੰ ਆਪਣੇ ਰੱਬ ਨੂੰ ਮੰਨੇ, ਗੱਲ ਮੇਰੀ ਪੱਲੇ ਬੰਨੇ
ਤਾਂ ਸਮਝੀ ਤੇਰੇ ਰੱਬ ਈ ਮੇਰੇ ਤੋਂ ਏ ਲਿਖਵਾਇਆ
ਜੇ ਮੇਰੀ ਗੱਲ ਸਮਝ ਆਈ ਤਾਂ ਤਕ ਏਸ ਜਗ ਨੂੰ 
ਤੇਰੇ ਰੱਬ ਏਸ ਦੁਨੀਆਂ ਤੇ ਕੀ ਕਹਿਰ ਕਮਾਇਆ 

ਓਸ ਰੱਬ ਦੀ ਅੰਨ੍ਹੀ ਭਗਤੀ ਵਿਚ ਅਰਮਾਨ ਓਏ
ਸਵਰਗ ਜਿਹੀ ਧਰਤ ਨੂੰ ਦੇਖ ! ਨਰਕ ਬਣਾਇਆ
ਓਸ ਨੇ ਸਾਰੀ ਦੁਨੀਆਂ ਨੂੰ ਵਹਿਮਾਂ 'ਚ ਫਸਾਇਆ
ਸ਼ਖਸ ਏ ਖਾਸ - ਜੋ ਕਦੇ ਖੁਦ ਨਜ਼ਰ ਨਾ ਆਇਆ

        ਅਮਨਦੀਪ ਸਿੰਘ ਰੱਖੜਾ, ਐਡਵੋਕੇਟ


No comments:

Post a Comment